ਧਾਰਮਿਕ ਨਿਸ਼ਾਨੀ ਹੋਣ ਦੇ ਨਾਲ-ਨਾਲ ਪੱਗੜ੍ਹੀ ਦਾ ਸੱਭਿਆਚਾਰ ਵਿੱਚ ਵੀ ਮਹੱਤਵਪੂਰਣ ਸਥਾਨ ਰਿਹਾ ਹੈ।
ਪੱਗ ਵਟਾਉਣੀ
ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚਿਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ।
ਜਿੰਮੇਂਵਾਰੀ ਦੀ ਨਿਸ਼ਾਨੀ
ਪੱਗ ਬੰਨਣ ਨਾਲ ਮਾਣ-ਸਨਮਾਨ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸਿੱਖ ਫੌਜੀਆਂ ਨੇ ਪੱਗਾਂ ਬੰਨ ਕੇ ਹੀ ਹਿੱਸਾ ਲਿਆ। ਮਹਾਨ ਸਾਹਿਤਕਾਰ ਭਾਈ ਰਣਧੀਰ ਸਿੰਘ ਜ੍ਹੇਲ ਵਿੱਚ ਆਪਣਾ ਪੱਗ ਬੰਨਣ ਦਾ ਹੱਕ ਪ੍ਰਾਪਤ ਕਰਨ ਲਈ ਮਰਨ ਵਰਤ ਤੇ ਬੈਠੇ ਅਤੇ ਅੰਤ ਵਿੱਚ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪੱਛਮੀ ਦੇਸ਼ਾਂ ਵਿੱਚ ਵੀ ਸਿੱਖਾਂ ਨੇ ਪੱਗ ਬੰਨਣ ਦਾ ਹੱਕ ਹਾਸਲ ਕਰਨ ਲਈ ਸਮੇਂ ਸਮੇਂ ਤੇ ਕਾਫੀ ਕਾਨੂੰਨੀ ਲੜਾਈਆਂ ਲੜੀਆਂ ਹਨ।
ਸਰਦਾਰੀ ਦੀ ਨਿਸ਼ਾਨੀ
ਇਕ ਸਮਾਂ ਸੀ ਜਦੋਂ ਸਿਰਫ ਰਾਜੇ-ਮਹਾਰਾਜੇ ਹੀ ਪੱਗੜ੍ਹੀ ਪਹਿਨ ਸਕਦੇ ਸਨ।
0 comments:
Post a Comment